ਲਿਆ ਸਾਕੀਆ ਜਾਮ ਥਮ੍ਹਾ ਛੇਤੀ, 

ਆਈਆਂ ਝੂਮਕੇ ਬਦਲੀਆਂ ਕਾਲੀਆਂ ਨੇ। 

ਕਿਸੇ ਗੋਰੀ ਨੂੰ ਛੇੜ ਕੇ 'ਮਾਲ' ਉਤੇ,

ਲੈਂਦੇ ਛੋਕਰੇ ਰੱਜਕੇ ਗਾਲ੍ਹੀਆਂ ਨੇ।

ਜੇਕਰ ਮੰਗਤਿਆਂ ਕਿਤੇ ਸਵਾਲ ਪਾਇਆ,

ਜੇਬਾਂ ਉਲਟ ਕੇ ਝੱਟ ਵਿਖਾਲੀਆਂ ਨੇ। 

ਬਹਿ ਗਏ ਦਰੀਂ ਮਸ਼ੂਕਾਂ ਦੇ ਇਉਂ ਆਸ਼ਕ, 

ਜਿਵੇਂ ਮੋਰਚੇ ਲਾਏ ਅਕਾਲੀਆਂ ਨੇ

📝 ਸੋਧ ਲਈ ਭੇਜੋ