ਮੁਹੱਬਤ ਆ ਰਹੀ ਹੈ

ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਰਹੀ ਹੈ।

 ਹਾਣੀ ਦੇ ਹਾਣੀ ਬਣ ਜਾਓੁ।

 ਪਿਆਰਾਂ ਲੰਗਰ ਲਾ ਰਹੀ ਹੈ।

 ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਰਹੀ ਹੈ।

 ਸਦੀਆਂ ਦੇ ਵਿਛੁੜੇ ਜੋ, ਸਾਵਣ ’ਚ ਮਿਲਣਗੇ।

 ਰੁੱਖਾਂ ਦੇ ਪੱਤੇ ਪੁੰਗਰਨੇ, ਫੁੱਲ ਆਪੇ ਖਿੜਨਗੇ।

 ਸਿਜਦੇ ਕਰ ਫੁੱਲਾਂ ਨੂੰ, ਉਹ ਮਹਿਕਾ ਰਹੀ ਹੈ।

 ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਰਹੀ ਹੈ।

 ਦਰਿਆ ਨੂੰ ਬਖਸ਼ ਤਾਜ਼ਗੀ, ਤੇ ਜ਼ਿੰਦਗੀ ਨੂੰ ਸਾਦਗੀ।

 ਫਿਰ ਨ੍ਹਾਉਣ ਲਈ ਆਪਣੇ ਪਿਆਰਿਆਂ।

 ਸਮੁੰਦਰ ਉਡਾ ਕੇ ਬੱਦਲ਼ੀਂ, ਬਾਰਸ਼ ਕਰਾ ਰਹੀ ਹੈ।

 ਉਮਰਾਂ ਨੂੰ ਲਾਂਭੇ ਕਰ ਦਿਉ, ਮੁਹੱਬਤ ਰਹੀ ਹੈ।

 ਉਸ ਪਹਿਲਾ ਪੈਰ ਧਰਤ ’ਤੇ ਧਰਨਾ।

 ਪਿਆਰਾਂ ਨਾਲ਼ ਜਗਤ ਨੇ ਠਰਨਾ।

 ਅਸਾਂ ਘੱਗੀਆਂ ਅਵਾਜਾਂ ਮੰਗੀਆਂ।

 ਜਿਨ੍ਹਾਂ ਗੁਟਕੂੰ-ਗੁਟਕੂੰ ਕਰਨਾ

 ਸਭ ਪਿਆਰੇ ਕੱਠੇ ਕਰਨ ਲਈ,ਉਹ ਸੱਥਾਂ ਬਣਾ ਰਹੀ ਹੈ।

 ਉਮਰਾਂ ਨੂੰ ਲਾਂਭੇ ਕਰ ਦਿਓੁ, ਮੁਹੱਬਤ ਰਹੀ ਹੈ।

 ਉਹ ਸਰਬ ਦੇ ਦਿਲਾਂ ਦੀਆਂ ਜਾਣਦੀ।

 ਜੋ ਕੁਦਰਤ ਦੇ ਰੰਗ ਮਾਣਦੀ।

 ਉਸ ਕਰ ਸਮੇਂ ਦੇ ਹਾਣ ਦੀ, ਪਿਆਰੀ ਪੀਂਘਾਂ ਝੁਲਾ ਰਹੀ ਹੈ।

 ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਰਹੀ ਹੈ।

📝 ਸੋਧ ਲਈ ਭੇਜੋ