ਮੁਹੱਬਤ ਫ਼ਜ਼ਲ ਆਸਮਾਨੀ
ਮੁਹੱਬਤ ਰਮਜ਼ ਹੈ ਰੂਹਾਨੀ
ਮੁਹੱਬਤ ਹੈ ਆਦਮ ਹਵਾ
ਮੁਹੱਬਤ ਰੀਤ ਹੈ ਪੁਰਾਣੀ
ਮੁਹੱਬਤ ਪੌਣ ਹੈ ਰੁਮਕਦੀ
ਮੁਹੱਬਤ ਚਸ਼ਮਿਆਂ ਦਾ ਪਾਣੀ
ਮੁਹੱਬਤ ਸੇਕ ਸੂਰਜਾਂ ਦਾ
ਮੁਹੱਬਤ ਚੰਨ ਦੀ ਨੂਰਾਨੀ
ਮੁਹੱਬਤ ਖੁਸ਼ਬੂ ਮਿੱਟੀ ਦੀ
ਮੁਹੱਬਤ ਕਿਰਤ ਹੈ ਕਿਸਾਨੀ
ਮੁਹੱਬਤ ਚੈਨ ਹੈ ਦਿਲਾਂ ਦਾ
ਮੁਹੱਬਤ ਜੋਸ਼ ਹੈ ਤੂਫ਼ਾਨੀ
ਮੁਹੱਬਤ ਜ਼ਖ਼ਮਾਂ ਦੀ ਮਰਹਮ
ਮੁਹੱਬਤ ਗ਼ਮ 'ਚ ਸ਼ਾਦਮਾਨੀ
ਮੁਹੱਬਤ ਰਾਗ ਦੀ ਹੈ ਬੰਦਿਸ਼
ਮੁਹੱਬਤ ਗ਼ਜ਼ਲ ਦੀ ਰਵਾਨੀ
ਮੁਹੱਬਤ ਬਾਪ ਦਾ ਸਾਇਆ
ਮੁਹੱਬਤ ਮਾਂ ਦੀ ਕੁਰਬਾਨੀ
ਮੁਹੱਬਤ ਫੁੱਲਾਂ ਦੀ ਰੰਗਤ
ਮੁਹੱਬਤ ਰੁੱਤ ਹੈ ਸੁਹਾਨੀ
ਮੁਹੱਬਤ ਇਲਮੀ ਅਕਲ ਹੈ
ਮੁਹੱਬਤ ਹੀ ਹੈ ਨਾਦਾਨੀ
ਮੁਹੱਬਤ ਅਜ਼ਲ ਤੋਂ ਹਸ਼ਰ ਹੈ
ਮੁਹੱਬਤ ਬਿਨ ਹੈ ਸਭ ਫ਼ਾਨੀ
ਮੁਹੱਬਤ ਪਾਕ ਕਲਮਾ ਹੈ
ਮੁਹੱਬਤ ਧੁਰ ਦੀ ਹੈ ਬਾਣੀ..