ਮੁਹੱਬਤ ਪਾਕ ਕਰੀਏ ਤਾਂ ਇਬਾਦਤ ਤੋਂ ਨਾ ਘੱਟ ਹੋਣੀ,
ਆਏ ਦਿਲ ਵਿੱਚ ਜੇ ਖੁਦਗਰਜ਼ੀ ਮੁਹੱਬਤ ਪਾਪ ਝੱਟ ਹੋਣੀ।
ਤੇਰੀ ਮੂਰਤ ਮੇਰੇ ਸੱਜਣਾ ਨਾ ਇੱਕ ਪੱਲ ਜ਼ਿਹਨ ਚੋਂ ਨਿਕਲੇ,
ਤੇਰੇ ਬਿਨ ਗ਼ੈਰ ਦੀ ਮੂਰਤ ਜੇ ਸੱਚ ਪੁੱਛੇਂ ਨਾ ਰੱਟ ਹੋਣੀ।
ਦਿਲ ਵਪਾਰ ਕਰਨਾ ਏਂ ਤਾਂ ਰੱਖ ਇਤਬਾਰ ਦਿਲਬਰ ‘ਤੇ,
ਰੱਖਦੈਂ ਦਿਲ ਦੇ ਵਿੱਚ ਸ਼ਿਕਵੇ ਮੁਹੱਬਤ ਨਹੀਓਂ ਵੱਟ ਹੋਣੀ।
ਤੈਨੂੰ ਤੱਕ-ਤੱਕ ਕੇ ਚੱਲਦੇ ਸਾਹ ਤੇ ਮੇਰਾ ਧੜਕੇ ਦਿਲ “ਸਾਹਿਬ”,
ਤੂੰ ਨਾ ਜਾਵੀਂ ਤੇਰੇ ਬਿਨ ਜ਼ਿੰਦਗੀ ਮੈਥੋਂ ਨਾ ਕੱਟ ਹੋਣੀ।