ਮੁਹੱਬਤ ਵਿਹੂਣੇ
ਦਿਲ
ਮੇਲੇ ਵਿਚ ਗੁਆਚੇ
ਬੱਚੇ ਵਾਂਗ ਹੁੰਦੇ
ਜਿਸ ਚੋਂ ਮਾਂ ਦਾ ਝਾਉਲਾ ਪੈਂਦਾ
ਉਸੇ ਮਗਰ ਲੱਗ ਤੁਰਦੇ
ਥੋੜ੍ਹੀ ਦੂਰ ਪਹੁੰਚ
ਚਿਹਰਾ ਮੋਹਰਾ ਤਕ
ਜਾਣ ਲੈਂਦੇ
ਉਹ ਆਪਣਾ ਨਹੀਂ
ਜਿਸ ਦੀ ਤਲਾਸ਼ ਵਿੱਚ
ਭਟਕ ਰਹੇ
ਕਿਸੇ ਹੋਰ
ਗੁਲਾਬੀ ਚੁੰਨੀ ਵੱਲ
ਮੁੜ ਪੈਂਦੇ
ਦਰ ਬ ਦਰ
ਮੁਹੱਬਤ ਤੋਂ ਸੱਖਣੇ
ਭਟਕਦੇ ਰਹਿੰਦੇ
ਤਲਾਸ਼ ਵਿੱਚ