ਮੇਰਾ ਆਪਾ ਵੀ ਮੈਥੋਂ ਖੁੱਸ ਜਾਂਦਾ ਏ,
ਹਰ ਸਖਸ਼ ਮੇਰੇ ਤੋਂ ਰੁੱਸ ਜਾਂਦਾ ਏ,
ਖੌਰੇ ਅੰਦਰ ਹਲਚਲ ਨਹੀਂ ਕਰਦਾ,
ਪਿਆਰ ਅੰਦਰੇ ਅੰਦਰ ਬੁੱਸ ਜਾਂਦਾ ਏ,
ਕੋਈ ਕਰੇ ਮੁਹੱਬਤ ਬੇਪਨਾਹ ਮੈਨੂੰ,
ਮੇਰੀ ਖਾਤਿਰ ਝੱਲਾ ਡੁੱਸ ਜਾਂਦਾ ਏ,
ਫੜ੍ਹ ਲਵਾਂ ਜੋ ਹੱਥ ਉਮਰਾਂ ਲਈ,
ਕੰਬਖਤ ਆਖਿਰ ਛੁੱਟ ਜਾਂਦਾ ਏ,
ਜਾਂ ਤੇ ਇਸ਼ਕ ਮੁਸ਼ਕ ਦਾ ਵੱਲ ਨਹੀਂ ਮੈਨੂੰ,
ਜਾਂ ਫਿਰ ਸੱਜਣ ਸਾਹਵਾਂ ਘੁੱਟ ਜਾਂਦਾ ਏ,
ਗ਼ੁਲ ਖਿਲਦਾ ਹਰ ਉਮਰੇ ਨਿਵੇਕਲਾ,
ਪਰ ਸੱਜਣ ਜੜ੍ਹੋਂ ਈ ਪੁੱਟ ਜਾਂਦਾ ਏ।