ਮੇਰੇ ਨਸੀਬ ਨੂੰ ਕੀਲਿਆ 

ਮੰਤਰੇ ਕਿੱਲਾਂ ਨਾਲ

ਮੇਰੇ ਹੀ ਦੋਸਤਾਂ ਨੇ

ਤੇ ਸੇਹ ਦਾ ਤੱਕਲਾ ਗੱਡਿਆ,

ਉਹ ਵੀ ਸ਼ਗਨਾਂ ਦੇ ਨਾਲ

ਮੇਰੇ ਹੀ ਦੋਸਤਾਂ ਨੇ

ਤੇ ਫੇਰ

ਮੇਰਾ ਮੁਕੱਦਰ

ਖੜ੍ਹਾ ਹੋ ਗਿਆ

'ਟੇਸ਼ਨ ਤੇ ਲੱਗੇ

ਸਾਇਨ ਬੋਰਡ ਵਾਂਗ

ਜਿੱਥੋਂ ਆਸ਼ਾ ਦੀ

ਹਰ ਗੱਡੀ

ਲੰਘਦੀ ਜਾ ਰਹੀ ਹੈ 

📝 ਸੋਧ ਲਈ ਭੇਜੋ