ਤੁਹਾਡੀਆਂ ਸੋਚਾਂ ਦੇ ਬੱਦਲਾਂ ਤੇ ਦੋਸ਼ ਹੈ

ਕਿ ਇਹ ਲੁਕੋ ਦਿੰਦੇ,

ਵਿਹੜਿਆਂ ਵਿੱਚ ਮਘਦੇ ਸੂਰਜਾਂ ਨੂੰ।

ਚਲੋ !

ਮੈਂ ਦੋਸ਼ ਮੁਕਤ ਕਰ ਦਿੰਦਾ ਹਾਂ

ਹਰ  ਉਸ ਖੂੰਝੇ ਨੂੰ

ਜਿੱਥੇ ਜਿੱਥੇ ਸਾਜ਼ਿਸ਼ ਪਨਪਦੀ ਹੈ।

ਜੇਕਰ ਤੁਸੀਂ ਲੈ ਆਓਗੇ

ਕਾਲੇ ਦਿਨਾਂ ਤੇ ਹਨੇਰੇ ਘਰਾਂ

 ਦੇ ਨੂਰ ਨੂੰ ਵਾਪਿਸ

ਤੇ ਸੰਤੁਸ਼ਟ ਕਰ ਸਕੋ

ਮਾਪਿਆਂ ਦੇ ਜਿਹਨ ‘ਚੋਂ

ਤ੍ਰਬਕਦੇ ਵਰਤਮਾਨ

ਤੇ ਸਹਿਮਦੇ ਭਵਿੱਖ ਨੂੰ।

📝 ਸੋਧ ਲਈ ਭੇਜੋ