ਚੰਨ ਚਾਨਣੀ ਰਾਤ ਹੋਵੇ।
ਪਿਆਰਾਂ ਵਾਲੀ ਬਾਤ ਹੋਵੇ।
ਦੁਨੀਆਂ ਤੋਂ ਦੂਰ ਕਿਤੇ,
ਆਪਣੀ ਮੁਲਾਕਾਤ ਹੋਵੇ।
ਮੇਰੇ ਖੁਰਦਰੇ ਹੱਥਾਂ ਦੇ ਵਿੱਚ,
ਤੇਰੀਆਂ ਜ਼ੁਲਫਾਂ ਦੀ ਖ਼ੈਰਾਤ ਹੋਵੇ।
ਅਜ਼ਲਾਂ ਤੋਂ ਤ੍ਰਿਹਾਏ ਜੰਗਲ 'ਤੇ,
ਤਿੱਪ ਤਿੱਪ ਜਿਉਂ ਬਰਸਾਤ ਹੋਵੇ।
ਆਸ਼ਕ ਦੀ ਝੋਲੀ 'ਚ ਮਹਿਬੂਬ ਦੇ,
ਮੈਂ ਸੋਚਾਂ ਕਿ ਦੀਦਾਰ ਦੀ ਸੌਗ਼ਾਤ ਹੋਵੇ।
ਮੇਰੇ ਇਸ਼ਕ ਦੀ ਸਜ਼ਾ ਕਿ ਝੱਲੀਏ ਸਮਝੇ ਨਾ
ਤੇਰੇ ਨੈਣਾਂ ਵਿਚਲੀ ਹਵਾਲਾਤ ਹੋਵੇ।
ਤੇਰੇ ਸੁਰਖ਼ ਬੁੱਲਾਂ ਨੂੰ ਛੋਹ ਕੇ,
ਹਵਾ ਵੀ ਮਹਿਕਣ ਲੱਗਦੀ ਏ,
ਮੇਰੇ ਵੇਂਹਦਿਆਂ ਵੇਂਹਦਿਆਂ ਹੀ
ਅਕਸਰ ਐਸੀ ਕਰਾਮਾਤ ਹੋਵੇ।
ਤੇਰੀਆਂ ਗੁਲਾਬੀ ਗੱਲਾਂ ਦਾ ਕਾਲਾ ਤਿਲ,
ਮੈਨੂੰ ਆਪਣਾ ਆਪਣਾ ਲਗਦਾ।
ਜਿਵੇਂ ਸਵੈਚ ਨਾਲ ਜਨਮਾਂ ਜਨਮਾਂ ਦਾ,
ਤੇਰਾ ਕੋਈ ਤਾਲੁਕਾਤ ਹੋਵੇ।