ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ

ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ,

ਪਰ ਖ਼ੂਨ ਤਾਂ ਕਿਸੇ ਦਾ ਪੀ ਸਕਦਾ

ਪੁੜ ਜ਼ਿਮੀਂ ਅਸਮਾਨ ਦਾ ਰਹੇ ਚਲਦਾ,

ਦਾਣੇ ਵਾਂਗ ਇਨਸਾਨ ਨੂੰ ਪੀਹ ਸਕਦਾ

ਏਥੇ ਜ਼ੁਲਮ ਜ਼ੁਲਮ ਹਰ ਪਾਸੇ,

ਕਿਥੋਂ ਤੀਕ ਕੋਈ ਲਬਾਂ ਨੂੰ ਸੀ ਸਕਦਾ

ਬਿਨ ਪੀਤਿਆਂ ਏਸ ਜਹਾਨ ਅੰਦਰ,

ਕੋਈ ਬੇਸ਼ਰਮ ਜੀਵੇ ਤੇ ਜੀ ਸਕਦਾ

 

📝 ਸੋਧ ਲਈ ਭੇਜੋ