ਮੁੰਡਾ ਮੇਰੇ ਹਾਣ ਦਾ

ਮੁੰਡਾ ਮੇਰੇ ਹਾਣ ਦਾ,

ਮੂੰਹ ਚਿਤ ਲਗਦਾ ਤੇ ਨਾਲੇ ਖਾਨਦਾਨ ਦਾ

ਗੱਲਾਂ ਕਰੇ ਸੋਹਣੀਆਂ

ਕਹੀਆਂ ਮਨ-ਮੋਹਣੀਆਂ

ਹੱਸ ਹੱਸ ਬੋਲਦਾ

ਨਿੱਕੇ ਨਿੱਕੇ ਬੁਲ੍ਹਾਂ ਵਿਚੋਂ ਰਸ ਪਿਆ ਡੋਲ੍ਹਦਾ।

ਮਾਏ ਨੀ ਕੀ ਦੱਸਾਂ ਡਾਢਾ ਮਿੱਠੜਾ ਜ਼ਬਾਨ ਦਾ

ਮੁੰਡਾ ਮੇਰੇ ਹਾਣ ਦਾ,

ਮੂੰਹ ਚਿਤ ਲਗਦਾ ਤੇ ਨਾਲੇ ਖਾਨਦਾਨ ਦਾ

ਭੋਇੰ ਭਾਂਡੇ ਵਾਲਾ ਮਾਏ,

ਆਪੂੰ ਵਾਹੇ ਆਪ ਖਾਏ

ਓਥੇ ਨਾ ਅੜਿਕਾ ਕੋਈ ਸੱਸ ਤੇ ਨਨਾਣ ਦਾ

ਮੁੰਡਾ ਮੇਰੇ ਹਾਣ ਦਾ

ਮਾਏ ਮੈਨੂੰ ਰੀਝ ਉਹਦੀ ਮੰਗ ਅਖਵਾਣ ਦਾ

ਮੁੰਡਾ ਮੇਰੇ ਹਾਣ ਦਾ

📝 ਸੋਧ ਲਈ ਭੇਜੋ