ਮੁਸਾਫ਼ਰਖ਼ਾਨਾ

ਇਸ ਦੁਨੀਆਂ ਤੇ ਫੇਰਾ ਪਾਕੇ ਵੱਡੇ ਵੱਡੇ ਬਲਕਾਰੀ ਤੁਰਗੇ

ਕਾਲ ਪਾਵੇ ਨਾਲ ਬੰਨਣ ਵਾਲੇ ਰਾਵਣ ਜਹੇ ਹੰਕਾਰੀ ਤੁਰਗੇ

ਭੀਮਸੈਨ , ਅਰਜਨ ਤੇ ਬਾਲੀ ਯੋਧੇ ਹੋ ਹੋ ਭਾਰੀ ਤੁਰਗੇ

ਸਿਕੰਦਰ ਵਰਗੇ ਦੁਨੀਆਂ ਜਿੱਤ ਕੇ ਮੌਤ ਤੋਂ ਖਾਕੇ ਹਾਰੀ ਤੁਰਗੇ

ਚੰਗੇਜ਼ ਖਾਨ,ਹਲਾਕੂ ,ਹਿਟਲਰ ਜ਼ਾਲਮ ਅਤਿਆਚਾਰੀ ਤੁਰਗੇ।

ਗੰਜ਼ ਜੋੜਕੇ ਖਾਲੀ ਹੱਥੀਂ ਕੋਰੂ ਜਹੇ ਮਾਇਆਧਾਰੀ ਤੁਰਗੇ

ਦਰਯੋਧਨ ਜਹੇ ਰਾਜ ਦੇ ਪਿੱਛੇ ਕਰਦੇ ਮਾਰੋ ਮਾਰੀ ਤੁਰਗੇ।

ਐਮ,ਏ ਕਿਸੇ ਵੀ ਥਿਰ ਨਹੀਂ ਰਹਿਣਾ ਲਿਖਕੇ ਸੱਚ ਲਿਖਾਰੀ ਤੁਰਗੇ।

📝 ਸੋਧ ਲਈ ਭੇਜੋ