ਮੁਸ਼ਕਪੂਰ

(ਡਾ: ਬਲਬੀਰ ਸਿੰਘ ਦੀ ਯਾਦ ਨੂੰ ਸਮਰਪਿਤ)

ਬਿਰਛ ਤੇਰੇ ਦੀ ਮਹਿਕ ਵਾਂਗ

ਅਸਾਂ ਦੂਰ ਦਰਾਜ਼ੇ ਜਾਣਾ 

ਪੌਣਾਂ ਦੇ ਮੋਢੇ ਚੜ੍ਹ ਉਡਣਾ 

ਕਿਤੇ ਕੋਈ ਟਿਕਾਣਾ

ਕੰਡਿਆਰੀ 'ਚੋਂ ਲੰਘਦੇ ਲੰਘਦੇ 

ਹੋਣਾ ਲੀਰਾਂ ਲੀਰਾਂ 

ਜਾਂ ਡੂੰਘੇ ਦਰਿਆ ਵਿਚ ਡੁੱਬਣਾ 

ਆਪਾ ਖੋਰ ਮੁਕਾਣਾ

ਤੇਰੇ ਬਿਰਛ ਨੂੰ ਨਿਤ ਨਿਤ ਮਹਿਕਾਂ 

ਨਿਤ ਟਾਹਣਾਂ ਤੇ ਪੰਛੀ

ਇਕ ਅਧ ਪਲ ਛਿਨ ਮਹਿਕ ਅਸਾਡੀ 

ਫੇਰ ਅਸਾਂ ਬੁਝ ਜਾਣਾ

📝 ਸੋਧ ਲਈ ਭੇਜੋ