ਮੁਸਤਕਬਿਲ, ਨਾ ਬੀਤੇ ਸਾਲ ਤੇ ਰੱਖਨਾ ਵਾਂ

ਮੁਸਤਕਬਿਲ, ਨਾ ਬੀਤੇ ਸਾਲ ਤੇ ਰੱਖਨਾ ਵਾਂ

ਆਪਣੀਆਂ ਨਜ਼ਰਾਂ ਆਪਣੇ ਹਾਲ ਤੇ ਰੱਖਨਾ ਵਾਂ

ਭਾਵੇਂ ਕਿਸੇ ਮੁਸਾਫ਼ਿਰ ਰਸਤਾ ਭੁੱਲਣਾ ਨਈਂ,

ਫਿਰ ਵੀ ਬੂਹੇ ਦੀਵਾ ਬਾਲ ਤੇ ਰੱਖਨਾ ਵਾਂ

ਅਜੇ ਵੀ ਤਾਅਨੇ ਦੇਵੇਂ ਮੈਨੂੰ ਦੂਰੀ ਦੇ,

ਤੈਨੂੰ ਆਪਣੇ ਸਾਹ ਦੇ ਨਾਲ ਤੇ ਰੱਖਨਾ ਵਾਂ

ਏਸ ਵਰ੍ਹੇ ਵੀ ਛੂਟ ਜ਼ੁਲਮ ਕਮਾਲੈ ਤੂੰ,

ਇਹਦਾ ਬਦਲਾ ਅਗਲੇ ਸਾਲ ਤੇ ਰੱਖਨਾ ਵਾਂ

ਫੇਰ ਵੀ ਗੱਲਾਂ ਕਰਦਾ ਵੱਖ ਹੋਣ ਦੀਆਂ,

ਤੈਥੋਂ ਤੇਰਾ ਵੱਧ ਖ਼ਿਆਲ ਤੇ ਰੱਖਨਾ ਵਾਂ

ਦਿਲ ਪੈਲੀ ਚੋਂ ਭਾਵੇਂ 'ਸੋਮਾ' ਫੁੱਟਣਾ ਨਈਂ,

ਅੱਖ ਦਾ ਬੰਜਰ ਖ਼ਾਲੀ, ਖਾਲ ਤੇ ਰੱਖਨਾ ਵਾਂ

📝 ਸੋਧ ਲਈ ਭੇਜੋ