ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ

ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ,

ਜਿੰਨਾ ਨਸ਼ਾ ਮਹਿਬੂਬ ਦੀ ਅੱਖ ਦਾ

ਓਥੇ ਬੂਟੇ ਅੰਗੂਰੀ ਦੇ ਉੱਗ ਪੈਂਦੇ,

ਜਿਥੇ ਕਦਮ ਮਹਿਬੂਬ ਜਾ ਰੱਖਦਾ

ਉਹਦੇ ਹੋਂਠ ਯਾਕੂਤ ਨੂੰ ਮਾਤ ਪਾਂਦੇ,

ਉਹਦੀ ਨਾਫ਼ 'ਚ ਨਾਫ਼ਾ ਵੀ ਵੱਖਦਾ

ਉਹਦਾ ਹੁਸਨ ਬਿਆਨ ਕੀ ਕਰਾਂ ,ਦਾਮਨ',

ਉਹਦਾ ਸਾਇਆ ਵੀ ਯੂਸਫ਼ ਦੀ ਦੱਖ ਦਾ

📝 ਸੋਧ ਲਈ ਭੇਜੋ