ਪਾਕਿਸਤਾਨ ਦੀ ਅਜਬ ਏ ਵੰਡ ਹੋਈ

ਪਾਕਿਸਤਾਨ ਦੀ ਅਜਬ ਵੰਡ ਹੋਈ,

ਥੋਹੜਾ ਏਸ ਪਾਸੇ ਥੋਹੜਾ ਓਸ ਪਾਸੇ

ਕੀ ਇਹਨਾਂ ਜਰਾਹਾਂ ਇਲਾਜ ਕਰਨਾ,

ਮਰਹਮ ਏਸ ਪਾਸੇ ਫੋੜਾ ਓਸ ਪਾਸੇ

ਅਸਾਂ ਮੰਜ਼ਿਲ ਮਕਸੂਦ 'ਤੇ ਪਹੁੰਚਣਾ ਕੀਹ,

ਟਾਂਗਾ ਏਸ ਪਾਸੇ ਘੋੜਾ ਓਸ ਪਾਸੇ

ਏਥੇ ਗ਼ੈਰਤ ਦਾ ਕੀ ਨਿਸ਼ਾਨ ਦਿਸੇ,

ਜੋੜਾ ਏਸ ਪਾਸੇ ਜੋੜਾ ਓਸ ਪਾਸੇ

📝 ਸੋਧ ਲਈ ਭੇਜੋ