ਪਤਾ ਲਗਦਾ ਨਾ ਕੋਈ ਫ਼ਰੰਗੀਆਂ ਦਾ

ਪਤਾ ਲਗਦਾ ਨਾ ਕੋਈ ਫ਼ਰੰਗੀਆਂ ਦਾ,

ਇਹ ਕਿਹੜੇ ਮਜ਼ਮੂਨ ਤਕ ਪਹੁੰਚ ਗਏ ਨੇ

ਵੇਲੇ ਲੱਦ ਗਏ ਥੋਕ ਲਦਾਉਣ ਵਾਲੇ,

ਛੋਟੀ ਮੋਟੀ ਪਰਚੂਨ ਤਕ ਪਹੁੰਚ ਗਏ ਨੇ

ਉੱਡਦੇ ਰੂਸੀ ਸਿਆਰੇ ਨੂੰ ਵੇਖ ਕੇ ਤੇ,

ਇਹ ਅਮਰੀਕਾ ਜਨੂੰਨ ਤਕ ਪਹੁੰਚ ਗਏ ਨੇ

ਘਰ ਕਪਾਹ ਦਾ ਤਨ 'ਤੇ ਲੀਰ ਕੋਈ ਨਾ,

ਬਹਾਨੇ ਕੋਟ ਪਤਲੂਨ ਤਕ ਪਹੁੰਚ ਗਏ ਨੇ

ਕਣਕਾਂ ਹੁੰਦਿਆਂ ਵੀ ਰੋਟੀ ਲੱਭਦੀ ਨਾ,

ਆਟੇ ਭੁੜਕ ਕੇ ਲੂਣ ਤਕ ਪਹੁੰਚ ਗਏ ਨੇ

ਹਿੰਦੋਸਤਾਨੀ ਰਿਆਸਤਾਂ ਸਾਫ਼ ਕਰਕੇ,

ਬਰਮਾ ਛੱਡ ਰੰਗੂਨ ਤਕ ਪਹੁੰਚ ਗਏ ਨੇ

ਪਾਕਿਸਤਾਨੀਏ, ਵਾਹ ਸੁਬਹਾਨ ਅੱਲ੍ਹਾ,

ਲਿਆਕਤ ਅਲੀ ਤੋਂ ਨੂਨ ਤਕ ਪਹੁੰਚ ਗਏ ਨੇ

 

📝 ਸੋਧ ਲਈ ਭੇਜੋ