ਪਿਆਰੇ ਸੱਜਣ ਹਦਾਇਤ ਨਸੀਬ ਵਾਲੇ

ਪਿਆਰੇ ਸੱਜਣ ਹਦਾਇਤ ਨਸੀਬ ਵਾਲੇ,

ਲਹੌਰਾ ਸਿੰਘ ਕੀ ਤੇ ਬਾਮੁਰਾਦ ਹਮਦਮ

ਮੌਲਾ ਬਖ਼ਸ਼ ਦਿੱਤਾ ਸ਼ਰਫ਼ ਵਿਚ ਸ਼ਾਇਰੀ,

ਤਦ ਹੀ ਵਿਚ ਪੰਜਾਬ ਉਸਤਾਦ ਹਮਦਮ

ਕਿਉਂ ਨਾ ਹੋਣ ਉਸਤਾਦ ਜਹਾਨ ਅੰਦਰ,

ਹੋਣ ਜਿਨ੍ਹਾਂ ਦੇ ਆਪ ਉਸਤਾਦ ਹਮਦਮ

ਨਕਸ਼-ਏ-ਕਦਮ ਹੋਏ ਦਾਮਨ ਹੋਏ ਹਮਦਮ,

ਧੰਨ ਭਾਗ ਰਵ੍ਹਾਂ ਵਿਚ ਯਾਦ ਹਮਦਮ

📝 ਸੋਧ ਲਈ ਭੇਜੋ