ਰਾਹ ਦਿਲ ਨੂੰ ਨੇ

ਰਾਹ ਦਿਲ ਨੂੰ ਨੇ ਦਿਲਾਂ ਦੇ ਰਾਹ ਨਾਲ 

ਚਾਹ ਵੀ ਹੁੰਦੀ ਦਿਲਾਂ ਚਾਹ ਨਾਲ

ਪੀਣ ਸਭ ਦੇ ਸਾਹ ਜੋ ਹਰ ਸਾਹ ਨਾਲ 

ਮਰਨਗੇ ਇਕ ਦਿਨ ਕਿਸੇ ਦੀ ਹਾਹ ਨਾਲ

ਨਾ ਸਹੀ ਤੈਨੂੰ ਮੇਰੀ ਪਰਵਾਹ ਨਹੀਂ 

ਕੌਣ ਜਾਂਦਾ ਹੈ ਤੇਰੀ ਪਰਵਾਹ ਨਾਲ

ਹੋਏਗਾ ਅਸਗਾਹ ਸਾਗਰ ਹੋਏਗਾ 

ਆਪਣੀ ਤਾਂ ਦੋਸਤੀ ਅਸਗਾਹ ਨਾਲ

ਆਪ ਦੇ ਅੰਦਰ ਕਿਤੇ ਖਿੜਿਐ ਗੁਲਾਬ 

ਦਮਕਦਾ ਹੈ ਜੋ ਗੁਲਾਬੀ ਭਾਹ ਨਾਲ

ਬੰਬ ਚੱਲਣ 'ਤੇ ਤਾਂ ਸੀ ਉਹ ਬਚ ਗਏ 

ਮਰ ਗਏ ਪਰ ਬੰਬ ਦੀ ਅਫ਼ਵਾਹ ਨਾਲ

ਨਿਭ ਤਾਂ ਜਾਏਗੀ ਅਸਾਡੀ ਵੀ ਮਗਰ 

ਗੱਲ ਨਹੀਂ ਬਣਦੀ ਨਿਰੀ ਨਿਰਬਾਹ ਨਾਲ

ਸਾਦਗੀ ਦੇ ਨਾਲ ਆਖੇ ਸ਼ਿਅਰ ਦਾ 

ਮੁੱਲ ਪੈ ਜਾਂਦੇ ਤੁਹਾਡੀ ਵਾਹ ਨਾਲ

ਪਰਤੇਗਾ ਕੋਮਲ ਵੀ ਪੱਥਰ ਚੱਟ ਕੇ 

ਜੋ ਬਿਨਾਂ ਸੋਚੇ ਗਿਐ ਉਤਸ਼ਾਹ ਨਾਲ

📝 ਸੋਧ ਲਈ ਭੇਜੋ