ਰਾਤ ਬਹੁਤ ਕਾਲੀ ਸੀ!
ਅੱਗੇ ਵੀ
ਪਿੱਛੇ ਵੀ
ਉੱਪਰ ਵੀ
ਹੇਠਾਂ ਵੀ
ਹਨੇਰਾ ਹੀ ਹਨੇਰਾ ਸੀ
ਮੈਂ ਇਸ ਰਾਤ ਤੋਂ
ਦੂਰ ਹੋਣ ਲਈ
ਕਈ ਪਹਿਰ ਤੜਫ਼ਦਾ ਰਿਹਾ
ਸੂਰਜ ਦੀ ਪਹਿਲੀ
ਕਿਰਨ ਆਈ
ਤੇ ਮੈਨੂੰ ਉਸਨੇ
ਮੁਕਤ ਕਰ ਦਿੱਤਾ
ਮੈਂ ਛੱਡ ਆਇਆ ਹਾਂ
ਕੁਝ ਪਿੱਛੇ
ਡੂੰਘੀਆਂ ਖਾਈਆਂ
ਖੌਲਦੇ ਸਮੁੰਦਰ
ਧੁੰਦ ਗੁਬਾਰ
ਹਨੇਰੀ ਝੱਖੜ
ਉੱਬਲਦੇ ਲਾਵੇ
ਤੇ ਬਲਦੇ ਜੰਗਲ
ਮੈਂ ਵੇਖਣਾ ਚਾਹੁੰਦਾ ਹਾਂ
ਬੱਸ !
ਫੁੱਟਦਾ ਹੋਇਆ
ਇੱਕ ਅੰਕੁਰ