ਰਾਤ ਗ਼ਮਾਂ ਦੀ

ਰਾਤ ਗ਼ਮਾਂ ਦੀ ਝੱਖੜ ਝੇੜੇ

ਵਫ਼ਾ ਛਾਣਦੇ ਅੱਖਰ ਮੇਰੇ

ਵੱਢ ਵੱਢ ਖਾਏ ਉਦਾਸੀ ਮੈਨੂੰ

ਅੰਦਰ ਵਿੱਛਿਆ ਸੱਥਰ ਮੇਰੇ

ਚੀਕ ਚਿਹਾੜਾ ਪਾਉਣ ਆਂਦਰਾਂ

ਦੇਹੀਂ ਦਿੱਤਾ ਖੱਫਣ ਮੇਰੇ

ਮੈਨੂੰ ਕਮਜ਼ੋਰਾ ਹੁੰਦਾ ਜਾਣ ਕੇ

ਹੱਸਦੇ ਵੇਖੋ ਸੱਜਣ ਮੇਰੇ

ਰਾਤ ਗ਼ਮਾਂ ਦੀ ਝੱਖੜ ਝੇੜੇ

ਵਫ਼ਾ ਛਾਣਦੇ ਅੱਖਰ ਮੇਰੇ।

📝 ਸੋਧ ਲਈ ਭੇਜੋ