ਰਾਤ ਗੁਜ਼ਾਰੀ  ਕਹਿਰ  ਦੇ  ਵਿਚ

ਰਾਤ ਗੁਜ਼ਾਰੀ  ਕਹਿਰ  ਦੇ  ਵਿਚ,

ਡੁੱਬ ਕੇ ਮਰਿਆ ਨਹਿਰ ਦੇ ਵਿਚ,

ਤੂੰ ਆਈ  ਤੇ   ਚਾਨਣ   ਹੋਇਆ

ਕੀ  ਸੀ  ਮੇਰੇ  ਸ਼ਹਿਰ  ਦੇ  ਵਿੱਚ ,

ਗੱਲਾਂ ਨਾਲ ਹੀ  ਮਾਰ  ਜਾਂਦੇ  ਨੇ

ਅਸਰ ਰਿਹਾ ਨਾ ਜ਼ਹਿਰ ਦੇ ਵਿਚ,

ਚੰਨ  ਚੁਬਾਰੇ  ਚੜ੍ਹਿਆ ਤੱਕਿਆਂ

ਸੱਚੀ ਸਿਖਰ ਦੁਪਹਿਰ  ਦੇ ਵਿੱਚ,

ਰੋਟੀ  ਜੋਗਾ  ਕਰ  ਗਿਆ ਮੈਨੂੰ

ਸ਼ੁਕਰ ਤੇਰਾ ਹਰ ਪਹਿਰ ਦੇ ਵਿਚ

ਜੇਕਰ  ਤੇਰੀ  ਮਰਜ਼ੀ  ਹੈ  ਫਿਰ

ਮੈਂ ਵੀ ਆਪਣੀ ਲਹਿਰ ਦੇ ਵਿਚ,

ਗ਼ਜ਼ਲ  ਮੇਰੀ  ਤੇ  ਫੀਤਾ  ਮਾਰਨ

ਆਪ ਨੀ ਜਿਹੜੇ ਬਹਿਰ ਦੇ ਵਿਚ

📝 ਸੋਧ ਲਈ ਭੇਜੋ