ਰਾਤ ਹੈ, ਮੈਂ ਹਾਂ ਤੇ ਇਹ

ਰਾਤ ਹੈ, ਮੈਂ ਹਾਂ ਤੇ ਇਹ ਮੰਜ਼ਰ ਹੈ। 

ਮੇਰੀ ਹਸਤੀ ਜਿਵੇਂ ਸਮੁੰਦਰ ਹੈ।

ਚਾਣਚਕ ਸ਼ੀਸ਼ਿਆਂ ਦੇ ਸ਼ਹਿਰ ਅੰਦਰ, 

ਜਾਗ ਉੱਠਿਆ ਹੈ ਜੋ ਉਹ ਪੱਥਰ ਹੈ।

ਖੁੱਭਿਆ ਹੈ ਜੋ ਮੇਰੇ ਸੀਨੇ ਵਿਚ, 

ਉਹ ਤਿਰੀ ਦਿਲਬਰੀ ਦਾ ਫ਼ੰਜਰ ਹੈ।

ਕਿਸ ਲਈ ਖੋਲ੍ਹਾਂ ਬੰਦ ਅੱਖਾਂ ਮੈਂ, 

ਜੋ ਹੈ ਬਾਹਰ ਉਹੋ ਤਾਂ ਅੰਦਰ ਹੈ।

ਫੁੱਲ ਚਾਹਤ ਦੇ ਏਥੇ ਨਹੀਂ ਖਿੜਣੇ, 

ਇਹ ਮਿਰੀ ਜ਼ਿੰਦਗੀ ਦਾ ਕੱਲਰ ਹੈ।

ਇਲਮ ਦੇ ਦੌਰ ਵਿਚ ‘ਸ਼ਸ਼ੀ’ ਸਾਹਿਬ,

ਸੂਲੀ ਚੜ੍ਹਿਆ ਹੈ ਜੋ ਉਹ ਅੱਖਰ ਹੈ।

📝 ਸੋਧ ਲਈ ਭੇਜੋ