ਰਾਤ ਨਹੀਂ ਲੰਘਦੀ

ਦਿਨ ਤਾਂ ਲੰਘ ਜਾਂਦਾ ਹੈ

ਰਾਤ ਨਹੀਂ ਲੰਘਦੀ

ਦਿਨ ਵੇਲੇ ਤਾਂ ਘਰ ਘਰ ਬੂਹੇ ਖੁੱਲਣ 

ਰਾਤ ਨੂੰ ਲੱਗਣ ਕੁੰਡੇ-ਜਿੰਦੇ

ਨਾਲ-ਨਾਲ ਜੁੜੇ ਹੋਏ ਘਰ ਵੀ

ਲੱਗਣ ਰੇਲ ਦੇ ਡੱਬੇ ਖਿੱਲਰੇ

ਪੈਰਾਂ ਦੀ ਆਹਟ ਵੀ ਚੰਦਰੀ ਜਾਣ ਸੁਕਾਵੇ

ਦਿਨ ਦੀ ਦਹਿਸ਼ਤ ਰਾਤ ਨੂੰ ਕੇ ਦਰ ਖੜਕਾਵੇ

ਅੰਦਰ ਦਾ ਸਾਹ ਅੰਦਰ ਰਹਿ ਜੇ

ਬਾਹਰ ਨਾ ਆਵੇ

ਚੌਕੀਦਾਰ ਦੀ ਸੋਟੀ

ਭੌਂਕਣ ਕੁੱਤੇ ਬਹੁਤ ਅਵਾਰਾ

ਇਕ ਵਾਰੀ ਦੀ ਖੁੱਲ੍ਹੀ ਨੀਂਦਰ

ਪਰਤੇ ਨਾ ਫੇਰ ਦੁਬਾਰਾ

ਦਿਨ ਤਾਂ ਲੰਘ ਜਾਂਦਾ ਹੈ ਹੱਸ ਖੇਡ ਕੇ

ਇਕ ਦੂਜੇ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ 

ਹੇਠਲਿਆਂ ਨੂੰ ਘੂਰ 'ਤੇ ਉਪਰੋਂ ਘੂਰੀ ਖਾ ਕੇ

ਪਰ ਰਾਤ ਨਹੀਂ ਲੰਘਦੀ

📝 ਸੋਧ ਲਈ ਭੇਜੋ