ਰਾਤ ਸਵੇਰਾ ਵੀ ਵੇਖਿਆ

ਵੇਖੀ ਅਸਾਂ ਨੇ ਰਾਤ ਸਵੇਰਾ ਵੀ ਵੇਖਿਆ। 

ਚਾਨਣ ਜੇ ਵੇਖਿਆ ਤਾਂ ਹਨੇਰਾ ਵੀ ਵੇਖਿਆ।

ਜਿਸ ਸ਼ੀਸ਼ੇ ਵਿਚ ਸੀ ਵੇਖਿਆ ਮੈਂ ਅਪਣੇ ਆਪ ਨੂੰ, 

ਉਸ ਸ਼ੀਸ਼ੇ ਵਿਚ ਹੀ ਅਕਸ ਮੈਂ ਤੇਰਾ ਵੀ ਵੇਖਿਆ।

ਲਭਦਾ ਰਿਹਾ ਜੋ ਸਿਰ ਦੇ ਲਈ ਛੱਤ ਉਮਰ ਭਰ, 

ਉਸ ਸ਼ਖ਼ਸ ਦਾ ਮੈਂ ਰੈਣ ਬਸੇਰਾ ਵੀ ਵੇਖਿਆ।

ਹੁਣ ਛੋਟਾ ਦਿਸ ਰਿਹਾ ਹੈ ਜੋ ਰਸਤਾ ਉਸੇ ਨੂੰ ਮੈਂ, 

ਇਕ ਉਮਰ ਦੇ ਸਫ਼ਰ ਤੋਂ ਲਮੇਰਾ ਹੈ ਵੇਖਿਆ।

ਵੇਖੇ ਨੇ ਸਾਰੇ ਰੂਪ ਮੈਂ ਉਸ ਸ਼ਖ਼ਸ ਦੇ ‘ਸ਼ਸ਼ੀ’,

ਰਹਿਬਰ ਵੀ ਵੇਖਿਆ ਹੈ ਲੁਟੇਰਾ ਵੀ ਵੇਖਿਆ।

📝 ਸੋਧ ਲਈ ਭੇਜੋ