ਰੱਬ ਦਾ ਰੂਪ ਮੇਰਾ ਬਾਪੂ

ਰੱਬ ਦਾ ਰੂਪ ਮੇਰਾ ਬਾਪੂ

ਹਰ ਗੱਲ ਮੇਰੀ ਮੰਨਦਾ ਬਾਪੂ

ਓਹਦੀ ਮੇਰੇ ਵਿੱਚ ਅੰਸ਼ ਹੈਗੀ

ਦਿਖਦਾ ਮੇਰੇ ਵਿੱਚ ਓਹਦਾ ਪਰਛਾਵਾਂ

ਸੱਚੀ ਗੱਲ ਸ਼ੇਰੀ ਆਖੂ

ਰੱਬ ਦਾ ਰੂਪ ਮੇਰਾ ਬਾਪੂ

ਕਦੇ ਸੂਰਜ ਵਾਂਗੂੰ

ਗਰਮ ਹੋ ਜਾਂਦਾ

ਕਦੇ ਬੋਹੜ ਦੀ ਛਾਂ ਵਾਂਗੂੰ

ਮੈਨੂੰ ਛਾਂ  ਕਰਦਾ

ਮਾੜਾ ਚੰਗਾ ਮੈਨੂੰ ਸਮਝਾਵੇ

ਮਾੜੀ ਗੱਲ ਤੇ ਮੈਨੂੰ ਕਰਲਾਵੇ

ਚੰਗੀ ਤੇ ਸਾਬਾਸ਼ ਦਿੰਦਾ

ਰੱਬ ਦਾ ਰੂਪ ਮੇਰਾ ਬਾਪੂ

ਨਸ਼ੇ ਤੋਂ ਮੈਨੂੰ ਹਰ ਪਲ

ਉਹ ਵਰਜੇ

ਮੇਰੀ ਜਿੰਦ ਤੇ ਸਭ

ਓਹਦੇ ਕਰਜੇ

ਓਹ ਪੁੱਤ ਕਦੇ ਭੁੱਖਾ ਨਹੀ ਮਾਰਦਾ

ਜਿਹਦੇ ਸਿਰ ਤੇ ਹੋਵੇ ਬਾਪੂ

ਰੱਬ ਦਾ ਰੂਪ ਮੇਰਾ ਬਾਪੂ

ਮੇਰੀ ਹਰ ਖ਼ਵਾਹਿਸ਼

ਸਿਰ ਮੱਥੇ ਪਰਵਾਨ

ਓਹਦੀ ਮੇਰੇ ਵਿਚ

ਵਸਦੀ ਜਾਨ

ਰੱਬਾ ਕਿਸੇ ਦਾ ਕਦੇ ਵੀ ਨਾ

ਮਰੇ ਬੇਬੇ ਬਾਪੂ

ਰੱਬ ਦਾ ਰੂਪ ਮੇਰਾ ਬਾਪੂ

📝 ਸੋਧ ਲਈ ਭੇਜੋ