ਕੁਝ ਲੋਕ ਸਿਰਫ਼ ਆਪਣੀ ਹੀ ਮੌਤ ਨਹੀਂ
ਦੂਜੇ ਦੀ ਮੌਤ ਵੇਲੇ ਵੀ ਮਰਦੇ ਨੇ
ਅਜਿਹੇ ਲੋਕ ਇੱਕ ਨਹੀਂ
ਕਈ ਮੌਤਾਂ ਮਰਦੇ ਨੇ
ਕੁਝ ਲੋਕ ਸਿਰਫ਼ ਆਪਣੇ ਹੀ ਨਹੀਂ
ਹੋਰਾਂ ਦਾ ਦੁੱਖ ਵੀ
ਅਪਣੇ ਤਨ ਮਨ ਤੇ ਜਰਦੇ ਨੇ
ਕੁਝ ਲੋਕ ਸਿਰਫ਼ ਆਪਣੀਆਂ
ਜਾਂ ਲੋਕਾਂ ਦੀਆਂ ਹੀ ਨਹੀਂ
ਬੇਜ਼ੁਬਾਨਾਂ ਦੀਆਂ ਪੀੜਾਂ ਵਿੱਚ ਵੀ ਪਸੀਜ
ਅੱਖਾਂ ਨਮ ਕਰਦੇ ਨੇ
ਅਜਿਹੇ ਲੋਕ ਰੱਬ ਦੀ ਕਵਿਤਾ ਹੁੰਦੇ ਨੇ ।