ਰੱਬ ਦੀ ਮਸ਼ੀਨ

ਹਵਾ ਸਭ ਸੁਣਦੀ ਹੈ

ਤਾਰੇ ਸਭ ਦੇਖਦੇ ਹਨ

ਜਿਸਮ ਤੇ

ਸਭ ਉਕਰਿਆ ਜਾਂਦਾ ਹੈ

ਤੇਰੇ ਚੋਂ ਜੋ ਲੋਕ ਲੰਘੇ

ਰਿਸ਼ਤੇ ਜੋ ਜੀਏ

ਯਾਤਰੀ ਜੋ ਪੈੜਾਂ ਛੱਡ ਗਏ

ਤੇਰੇ ਵਜੂਦ ਵਿੱਚ

ਸਭ ਕੁੱਝ ਦਰਜ ਹੈ

ਸਭ ਮੁਲਾਕਾਤਾਂ

ਸਭ ਰਾਤਾਂ

ਤਾਰਿਆਂ ਨੇ ਦੇਖੀਆਂ ਹਨ

ਸਭ ਬਾਤਾਂ

ਹਵਾ ਨੇ ਸੁਣੀਆਂ ਹਨ

ਸਭ ਛੁਹਾਂ

ਜਿਸਮ ਨੇ ਸਾਂਭੀਆਂ ਹਨ

ਕੁੱਝ ਵੀ ਮਿਟਦਾ ਨਹੀਂ ਹੈ

ਕੁੱਝ ਵੀ ਛੁਪਦਾ ਨਹੀਂ ਹੈ

ਅਕਾਸ਼ ਦੇ ਡੇਟਾ ਬੈਂਕ ਵਿੱਚ

ਸੰਭਾਲਿਆ ਜਾਂਦਾ ਹੈ

ਕੁਝ ਵੀ ਲੁਕਾ ਨਹੀਂ ਸਕਦੇ

ਅਕਾਸ਼ ਕੋਲੋਂ

ਤਾਰਿਆਂ ਕੋਲੋਂ

ਜਿਸਮ ਦੀ ਸਲੇਟ ਕੋਲੋਂ

ਮਨ ਦੀ ਫਿਲਮ ਕੋਲੋਂ

ਤੇਰੇ ਚੋਂ ਸਭ ਦਿਸਦਾ ਹੈ

ਤੇਰੇ ਅੰਦਰ ਸਭ ਦਿਸਦਾ ਹੈ

ਹਰ ਪੈੜ

ਜੀਵਨ ਵੀ ਕੈਸੀ ਖੇਡ ਹੈ

ਕੁੱਝ ਵੀ ਛੁਪਾ ਨਹੀਂ ਸਕਦੇ

ਦਿਲ ਵੀ ਲੁਕਾ ਨਹੀਂ ਸਕਦੇ

ਤਨਾਂ ਤੇ ਉਕਰਿਆ

ਕੁਝ ਵੀ ਮਿਟਾ ਨਹੀਂ ਸਕਦੇ

ਰੱਬ ਨੇ ਇਹ ਕੈਸੀ ਮਸ਼ੀਨ ਬਣਾਈ ਹੈ

📝 ਸੋਧ ਲਈ ਭੇਜੋ