ਰੱਬ ਨਹੀਂ ਇਨਸਾਨ ਹਾਂ ਮੈਂ

ਰਾਤੀਂ ਰੱਬ ਸੁਪਨੇ ਵਿੱਚ ਆਇਆ

ਆਖਣ ਲੱਗਾ 

ਮੈਂ ਥੱਕ ਗਿਆਂ 

ਹੁਣ ਮੈਂ ਤੈਨੂੰ ਅਗਲੀ ਜੂਨੇ

ਰੱਬ ਬਣਾਉਣਾ 

ਬੋਲ ਮੰਜੂਰ ?

ਮੈ ਏਨਾ ਵਿਹਲਾ ਨਹੀਂ 

ਹਲ਼ ਛੱਡਦਾਂ

 ਚਰ੍ਹੀ ਦਾ ਵੱਢ ਉਡੀਕਣ ਲੱਗ ਜਾਂਦਾ 

ਲਗਦਾ  ਤੂੰ ਕਿਰਤ ਵਿੱਚ ਰੋਮ ਰੋਮ ਗ਼ਲਤਾਨ

ਮੇਰੇ ਕਬੀਲੇ ਬਾਰੇ 

ਮਰੀ ਮਾਂ ਨੂੰ ਵੀ ਭੜੋਲੇ ਪਾਈ ਰੱਖਣ ਵਾਲ਼ੀ

ਕਹੌਤ ਨੀ ਸੁਣੀ 

ਜੋ  ਅਜਿਹੇ ਸਵਾਲ ਕਰ ਰਿਹੈਂ  

ਇਹ ਰੱਬ ਵਾਲੀ ਲੀਲਾ 

ਰਾਮਲੀਲਾ ਚਲਾਉਣ ਦੀ 

ਵਿਹਲ ਮੇਰੇ ਕੋਲ ਨਹੀਂ

ਤੂੰ ਤੁਰਦਾ ਹੋ 

ਭੁੱਖੇ ਡੰਗਰ ਸੰਗਲ਼ ਤੁੜਾ ਰਹੇ ਨੇ 

ਕਿੱਲੇ ਪੁਟਾ ਰਹੇ ਨੇ 

ਕਿਸੇ ਦੀ ਭੁੱਖ ਨਹੀਂ ਵੇਖੀ ਜਾਂਦੀ ਮੇਰੇ ਤੋਂ

ਗੁਰਧਾਮਾਂ ਦੇ ਅੰਦਰ ਵਿਹਲਾ ਬੈਠ

ਬਾਹਰ ਤਾਂਡਵ ਕਰਦੀ ਭੁੱਖਮਰੀ ਨੂੰ 

ਚੁਪਚਾਪ ਵੇਖੀ ਜਾਣ ਵਾਲ਼ਾ 

ਰੱਬ ਨਹੀਂ  

ਇਨਸਾਨ ਹਾਂ ਮੈਂ।

📝 ਸੋਧ ਲਈ ਭੇਜੋ