ਇਕ ਪਿਆਲਾ ਚਾਹ ਦਾ ਪਿਆ ਦੇ
ਪੰਜਾਬੀ ਦੇ ਕੋਈ ਗੀਤ ਸੁਣਾ ਦੇ
ਰਾਤ ਚਾਨਣੀ ਹੁੰਦੀ ਜਾਂਦੀ ਆ
ਕੱਲ੍ਹ ਵਾਲੀ ਤੂੰ ਬਾਤ ਸੁਣਾ ਦੇ
ਪਿੱਤ ਨਾਲ ਭਰੇ ਇਸ ਪਿੰਡੇ ਉੱਤੇ
ਸਾਂਤ ਕਰਦੇ ਜਿਹੜੀ ਮੱਲ੍ਹਮ ਲਾ ਦੇ
ਜਾਂ ਰੱਬ ਨੂੰ ਕਹਿ ਗਰਮੀ ਹੋਗੀ
ਅੱਜ ਰਾਤ ਮੀਂਹ ਬਰਸਾ ਦੇ
ਬੱਦਲਾਂ ਨਾਲ ਤਾਰੇ ਛਿਪਾ ਦੇ
ਰੱਬ ਨੂੰ ਕਹਿ ਮੀਂਹ ਬਰਸਾ ਦੇ
ਪਿੱਤ ਮਰਦਾ ਨਹਾ ਕੇ ਮੀਂਹ ਵਿੱਚ
ਜਲਦੀ ਕਰ ਬੱਦਲ਼ ਲਿਆ ਦੇ
ਪੱਛੋਂ ਵੱਲੋਂ ਤੂੰ ਪੌਣ ਵਗਾ ਦੇ
ਅਸਮਾਨਾਂ ਵਿਚ ਬਿਜਲੀ ਖੜਕਾ ਦੇ
ਭਿੱਜ ਜਾਣ ਲੋਕਾਂ ਦੀਆਂ ਛੱਤਾਂ
ਸੁੱਤਿਆਂ ਨੂੰ ਕਰਾਮਾਤ ਦਿਖਾ ਦੇ
ਚੁੱਲ੍ਹਿਆਂ ਤੇ ਬੱਠਲ ਪਵਾ ਦੇ
ਡੰਗਰ ਵੱਛਾ ਅੰਦਰ ਬੰਨ੍ਹਾ ਦੇ
ਲੂੰ ਝਾੜਦੀਆਂ ਮੱਝਾਂ ਅੱਜ
ਸੁੱਕੀ ਕੰਡ ਤੇ ਪਾਣੀ ਪਾ ਦੇ
ਪਾਣੀ ਦਾ ਪੱਧਰ ਉੱਤੇ ਲਿਆ ਦੇ
ਮਿੱਠਾ-ਮਿੱਠਾ ਮੌਸਮ ਬਣਾ ਦੇ
ਵਾਰੀ ਆ ਕੱਲ੍ਹ ਪਾਣੀ ਦੀ
ਨਹਿਰਾਂ ਨੂੰ ਟੋਕਾਂ ਕਰਾ ਦੇ
ਲੇਵਰ ਭੇਜ ਕੇ ਝੋਨਾਂ ਲਵਾ ਦੇ
੩੫੦੦ ਨਹੀਂ ੩੦੦੦ 'ਚ ਗੱਲ ਕਰਾਦੇ
ਆਖਰੀ ਲਾਮ੍ਹਾ ਤੈਨੂੰ ਜੱਟਾਂ
ਬਾਈ ਬਣਕੇ ਭੁੱਕੀ ਦੀ ਖੇਤੀ ਕਰਾ ਦੇ