ਉਹ 

ਹਰ ਕਿਸੇ ਦਾ ਦੁੱਖ 

ਵੇਖ ਸੁਣ ਪਸੀਜ ਜਾਂਦੈ

ਅੱਖਾਂ ਨਮ ਕਰ ਲੈਂਦਾ ਏ 

ਸਾਰੇ ਆਖਦੇ ਨੇ 

ਕਮਦਿਲਾ ਹੈ 

ਤੀਂਵੀਆਂ ਵਰਗਾ।

ਰੱਬ ਕਿਸੇ ਕਿਸੇ ਨੂੰ ਹੀ

ਆਪਣੇ ਆਪ ਵਰਗਾ ਬਣਾਉਂਦਾ ਏ 

ਏਦਾਂ ਦਾ ਰਹਿਮ-ਦਿਲਾ

ਰੱਬਦਿਲਾ…

ਬੁੱਧ ਵਰਗਾ 

ਕਰੁਣਾ ਦਾ ਸਾਗਰ

📝 ਸੋਧ ਲਈ ਭੇਜੋ