ਜੇ ਰੱਬ 

ਮੈਨੂੰ 

ਇੱਕ ਪਲ ਲਈ ਵੀ 

ਰੱਬ ਬਣਨ ਦਾ 

ਮੌਕਾ ਦੇ ਦੇਵੇ 

ਮੈਂ ਉਸੇ ਪਲ 

ਉਸਨੂੰ 

ਰੱਬ ਤੋਂ ਰੱਬੋ ਦੇਵਾਂ ਬਣਾ 

ਔਰਤਾਨਾ ਰੱਬ 

ਤੇ ਆਖਾਂ 

‘ਵਖਾ ਖਾਂ ਜੀ ਕੇ ਹੁਣ ‘।

ਰੱਬ ਬਣਨਾ 

ਤੇ ਰੱਬ ਬਣਕੇ 

ਔਰਤ ਮਰਦ ਜਿਣਸਾਂ ਬਣਾਉਣਾ ਸੌਖਾ

ਔਰਤ ਬਣਕੇ ਜੀਣਾ ਕਿੰਨਾ ਔਖਾ ਏ 

ਜੀ ਕੇ ਵੇਖੇਂ ਤਾਂ ਪਤਾ ਲੱਗੇ 

ਰੱਬਾ ਤੈਨੂੰ

📝 ਸੋਧ ਲਈ ਭੇਜੋ