ਪੂਜਾ ਪਾਠ ਸਭ ਧਰਮੀ ਵਿਖਾਵੇ,

ਅਸਾਂ ਹੁਣ ਬਥੇਰਾ ਕਰ ਲਿਆ।

ਪੰਧ ਤਾਂ ਘਟਾਉਣਾ ਸੀ ਐਪਰ,

ਐਵੇਂ ਰਾਹ ਲੰਮੇਰਾ ਕਰ ਲਿਆ।

ਆਕੜਾਂ ਤੇ ਘੁਮੰਡਾਂ ਦੇ ਮਾਰਿਆਂ ਨੇ,

ਸੁੰਨਾ ਆਪਣਾ ਚਾਰ ਚੁਫ਼ੇਰਾ ਕਰ ਲਿਆ।

ਘਰ ਬਾਰ ਦੇ ਹੁੰਦਿਆਂ ਸੁੰਦਿਆਂ ਵੀ,

ਰੋਹੀਆਂ 'ਚ ਜਾ ਕੇ ਬਸੇਰਾ ਕਰ ਲਿਆ।

ਯਾਰਾਂ ਵਿੱਚ ਯਾਰ ਮਾਰ ਹੋ ਗਈ,

ਭਾਈਆਂ ਵੰਡ ਕੇ ਮੇਰਾ ਤੇਰਾ ਕਰ ਲਿਆ।

ਦੀਵਿਆਂ ਨੂੰ ਫੂਕਾਂ ਪਿਆ ਸੀ ਮਾਰਦਾ,

ਆਪੇ ਹੀ ਚੌ-ਤਰਫ਼ ਹਨੇਰਾ ਕਰ ਲਿਆ।

ਸਵੈਚ ਨੂੰ ਹੈ ਖ਼ਾਬਾਂ ਕੇ ਘੇਰਿਆ,

ਖ਼ੌਰੇ ਕਿਸ ਨੇ ਆਉਣ ਦਾ ਜੇਰਾ ਕਰ ਲਿਆ।

ਸ਼ਾਇਰ ਹੋਏ ਅਸਾਂ ਹਾਂ ਉਸ ਰੋਜ਼ ਤੋਂ,

ਸ਼ਾਇਰੀ ਨੇ ਜਿਸ ਦਿਨ ਤੋਂ ਡੇਰਾ ਕਰ ਲਿਆ।

📝 ਸੋਧ ਲਈ ਭੇਜੋ