ਰਾਹ ਵਿਚ ਆਈ ਰਾਤ

ਰਾਹ ਵਿਚ ਆਈ ਰਾਤ ਚਾਨਣੀ 

ਪੈਰ ਨਾ ਪੁੱਟਿਆ ਜਾਏ 

ਕਿਸ ਵੈਰੀ ਨੇ ਪੋਟਾ ਪੋਟਾ 

ਭੋਂ ਤੇ ਸਿਹਰ ਵਿਛਾਏ ?

ਰਾਹਾਂ ਦੇ ਵਿਚ ਚਾਨਣ ਸੁੱਤਾ 

ਧਰਤ ਸੁਹਾਗਣ ਹੋਈ 

ਵਸਲਾਂ ਵਰਗੀ ਮਿੱਟੀ ਤੇ ਅੱਜ

ਕਿਹੜਾ ਪੈਰ ਟਿਕਾਏ !

📝 ਸੋਧ ਲਈ ਭੇਜੋ