ਮੈਂ ਰਾਹਾਂ ਦੀ ਮੰਗਦਾ ਖ਼ੈਰ

ਰਾਹ ਅਨਾਦੀ ਰਾਹ ਅਨੰਤਾ

ਰਾਹ ਨਿਰਭਉ ਨਿਰਵੈਰ

ਰਾਹ ਸਤਿਗੁਰ ਜੋ ਮੱਤਾਂ ਦੇਂਦਾ

ਕਿਸੇ ਪੜਾਅ ਨਾ ਠਹਿਰ

ਠਹਿਰ ਨਾ ਜਾਈਂ ਤਖ਼ਤ ਹਜ਼ਾਰੇ

ਭਾਈ ਕਰਨਗੇ ਵੈਰ

ਝੰਗ ਸਿਆਲੇ ਹੀਰ ਤੇਰੀ ਨੂੰ

ਅੱਜ ਵੀ ਕਲ੍ਹ ਵੀ ਜ਼ਹਿਰ

ਜੁੱਗ ਜੀਵਣ ਡੰਡੀਆਂ ਪਗਡੰਡੀਆਂ

ਤੁਰਨ ਜੋ ਪੈਰੋ ਪੈਰ

ਨਾ ਕੋਈ ਏਥੇ ਸਾਕ ਸਰੀਕਾ

ਨਾ ਅਪਣਾ ਨਾ ਗ਼ੈਰ

ਤੋੜ ਲੁਟਾਕੇ ਛੱਡ ਛਡਾ ਕਾ

ਨਿਕਲੀਂ ਪਹਿਲੇ ਪਹਿਰ

ਸੰਗ ਤੇਰੇ ਚਿੜੀਆਂ ਚੂਕਣ

ਸ਼ਾਮ ਸਵੇਰ ਦੁਪਹਿਰ

ਪੈੜ ਤੇਰੀ ਤੇ ਤੁਰਦੀ ਆਊ

ਇਸ਼ਕ ਝਨਾਂ ਦੀ ਲਹਿਰ

ਆਸੇ ਪਾਸੇ ਸਦਾ ਨਿਥਾਵੇਂ

ਦਰਵੇਸ਼ਾਂ ਦਾ ਸ਼ਹਿਰ

ਮੈਂ ਰਾਹਾਂ ਦੀ ਮੰਗਦਾ ਹਾਂ ਖ਼ੈਰ

📝 ਸੋਧ ਲਈ ਭੇਜੋ