ਰਾਹਵਾਂ ਦੀ ਪਹਿਚਾਨ

ਰਾਹਵਾਂ ਦੀ ਪਹਿਚਾਨ ਬਨਣਗੇ। 

ਜੋ ਮੇਰਾ ਈਮਾਨ ਬਨਣਗੇ।

ਜੋ ਦਿਲ ਅੰਦਰ ਉੱਠ ਰਹੇ ਹਨ, 

ਉਹ ਜਜ਼ਬੇ ਤੂਫ਼ਾਨ ਬਨਣਗੇ।

ਕੌੜੇ ਸ਼ਬਦ ਹੀ ਇਕ ਦਿਨ ਅਪਣੇ, 

ਹੋਠਾਂ ਦੀ ਮੁਸਕਾਨ ਬਨਣਗੇ।

ਤੂੰ ਜੇਕਰ ਹੈਂ ਅਹਿਲੇ-ਜ਼ੁਬਾਂ ਤਾਂ, 

ਸ਼ਬਦ ਤਿਰੇ ਫ਼ਰਮਾਨ ਬਨਣਗੇ।

ਕੀ ਐਸਾ ਦਿਨ ਵੀ ਆਵੇਗਾ, 

ਜਦ ਬੰਦੇ ਇਨਸਾਨ ਬਨਣਗੇ।

📝 ਸੋਧ ਲਈ ਭੇਜੋ