ਨਜ਼ਮ ਸਫ਼ੇ ਤੋਂ ਜਦੋਂ ਹੋ ਗਈ ਲੰਮੀ, 

ਦੋ ਚਾਰ ਐਡੀਟਰ ਨੇ ਬੰਦ ਕੱਢੇ । 

ਅੰਬਰ ਵਾਲਿਆਂ ਦੀ ਮੰਡੀ ਹੋਈ ਮੰਦੀ, 

ਧਰਤੀ ਵਾਲਿਆਂ ਨੇ ਨਕਲੀ ਚੰਦ ਕੱਢੇ । 

ਗਲੀਆਂ ਵਿਚੋਂ ਸਰਕਾਰ ਹੁੰਝਵਾਂ ਦੇਂਦੀ, 

ਦਿਲਾਂ ਵਿਚੋਂ ਕੋਈ ਕੀਕਣਾ ਗੰਦ ਕੱਢੇ। 

ਜਦੋਂ ਆਸ਼ਕ ਨੂੰ ਕੱਢਿਆ ਨੌਕਰੀ ਤੋਂ, 

ਸਭ ਤੋਂ ਵੱਧ ਰਕੀਬਾਂ ਨੇ ਦੰਦ ਕੱਢੇ।

📝 ਸੋਧ ਲਈ ਭੇਜੋ