ਰਕੀਬ ਤੇ ਅੱਗੇ ਈ ਰਕੀਬ ਹੁੰਦੈ

ਰਕੀਬ ਤੇ ਅੱਗੇ ਰਕੀਬ ਹੁੰਦੈ,

ਹੁਣ ਹਬੀਬ ਵੀ ਬਣ ਰਕੀਬ ਗਿਆ

ਜਾਨੀ ਜਾਨ ਜਿਹਨੂੰ ਮੈਂ ਜਾਣਦਾ ਸਾਂ,

ਉਹ ਵੀ ਮੁਖ਼ਬਰ ਤੇ ਬਣ ਅਜੀਬ ਗਿਆ

ਕਿਹਨੂੰ ਆਪਣਾ ਕਹਾਂ ਤੇ ਗ਼ੈਰ ਕਿਹਨੂੰ,

ਬਦਲ ਅਪਣਾ ਮੇਰਾ ਨਸੀਬ ਗਿਆ

ਇਹਨਾਂ ਦੋਹਾਂ ਨੂੰ ਛੱਡ ਕੇ ਦੇਖ 'ਦਾਮਨ',

ਹੋ ਅੱਲ੍ਹਾ ਦੇ ਬਹੁਤ ਕਰੀਬ ਗਿਆ

📝 ਸੋਧ ਲਈ ਭੇਜੋ