ਰਸਤਾ ਹੈ ਕਿਤੇ, ਮੰਜਿਲ ਹੈ ਕਿਤੇ, ਕੁਝ ਵਕਤ ਅਜੇ ਹਮਵਾਰ ਨਹੀਂ।
ਐ ਕਾਸ਼! ਕਿ ਵਕਤ ਗੁਜ਼ਰ ਜਾਏ, ਗੁਜ਼ਰੇਗਾ ਮਗਰ ਆਸਾਰ ਨਹੀਂ।
ਇਹ ਦੇਸ਼ ਹੈ ਹਾਕਿਮ ਲੋਕਾਂ ਦਾ, ਮਹਿਕੂਮ ਨੇ ਕੁਝ ਮਾਸੂਮ ਅਜੇ,
ਇਹ ਦੇਸ਼ ਹੈ ਕੁਝ ਅੱਯਾਰਾਂ ਦਾ, ਅੱਯਾਰ ਕਿਸੇ ਦੇ ਯਾਰ ਨਹੀਂ।
ਅਪਨਾਪਨ ਬੇਗਾਨਾ ਪਨ, ਇਕ ਸਿੱਕੇ ਦੇ ਦੋ ਪਹਿਲੂ ਨੇ,
ਦਿਲ ਸਾਬਿਤ ਸਾਲਿਮ ਕਸ਼ਤੀ ਹੈ, ਕਸ਼ਤੀ ਹੈ ਮਗਰ ਪਤਵਾਰ ਨਹੀਂ।
ਇਹ ਦੁਨੀਆਂ ਦੁਨੀਆਦਾਰਾਂ ਦੀ, ਮਛਲੀ ਮਛਲੀ ਨੂੰ ਖਾ ਜਾਏ,
ਇਹ ਰਸਤਾ ਹੀ ਖ਼ੁਦ ਮੰਜ਼ਿਲ ਹੈ, ਰਸਤਾ ਹੈ ਮਗਰ ਦੀਵਾਰ ਨਹੀਂ।
ਦਿਲ ਤਾਂਬਾ ਤਾਸ ਜ਼ਮੀਨ ਜਿਹਾ, ਦਿਲ ਸਬਜ਼ ਪਰੀ ਗੁਲਜ਼ਾਰ ਜਿਹਾ,
ਦਿਲ ਸੂਰਜ ਦਾ ਸਰਮਾਇਆ ਹੈ ਦਿਲ ਸੂਰਜ ਹੈ ਦਿਲ ਨਾਰ ਨਹੀਂ।