ਰਸਤਿਆਂ ਦੀ ਧੂੜ ਵਿਚ ਹਨ ਕਾਫ਼ਿਲੇ।
ਹਰ ਤਰਫ਼ ਹਨ ਮੁਸ਼ਕਿਲਾਂ ਦੇ ਸਿਲਸਿਲੇ।
ਕੋਈ ਖ਼ੁਸ਼ ਮਿਲਿਆ ਨਹੀਂ ਇਸ ਸ਼ਹਿਰ ਵਿਚ,
ਗ਼ਮ ਦੇ ਮਾਰੇ ਲੋਕ ਹਰ ਪਾਸੇ ਮਿਲੇ।
ਦੂਰੀਆਂ ਓਸੇ ਤਰ੍ਹਾਂ ਹਨ ਬਰਕਰਾਰ,
ਅੱਜ ਵੀ ਹਨ ਓਹੋ ਸ਼ਿਕਵੇ ਤੇ ਗਿਲੇ।
ਇਹ ਮਿਰਾ ਦਿਲ ਇਹ ਕਿਸੇ ਦੀ ਆਰਜ਼ੂ,
ਫੁੱਲ ਜਿੱਦਾਂ ਕੋਈ ਸਹਿਰਾ ਵਿਚ ਖਿਲੇ।
ਸਾਥ ਜੋ ਦਿੰਦੇ ਰਹੇ ਦਿਲ ਦਾ ਸਦਾ,
ਕਿਉਂ ਨਜ਼ਰ ਆਉਂਦੇ ਨੇ ਅੱਜ ਉਹ ਬੇਦਿਲੇ।