ਜੋ ਨੇ ਰੌਸ਼ਨ ਉਹ ਸ਼ਬਦ ਤੇਰੇ ਨੇ।
ਬੂਝ ਰਹੇ ਹਨ ਜੋ ਸ਼ਬਦ ਮੇਰੇ ਨੇ।
ਕਿੰਨੀ ਧੁੰਦਲੀ ਹੈ ਰੌਸ਼ਨੀ ਮੇਰੀ,
ਕਿੰਨੇ ਰੌਸ਼ਨ ਤਿਰੇ ਹਨੇਰੇ ਨੇ।
ਦੌਰ ਮੁੱਕਣਾ ਹੈ ਹਰ ਹਨੇਰੇ ਦਾ,
ਭੇਦ ਇਹ ਖੋਲ੍ਹਿਆ ਸਵੇਰੇ ਨੇ।
ਕੀ ਖ਼ਬਰ ਕਿੱਥੇ ਜਾ ਕੇ ਵਰਸਣਗੇ,
ਇਹ ਜੋ ਬੱਦਲ ਬੜੇ ਘਨੇਰੇ ਨੇ।
ਜ਼ਿੰਦਗੀ ਹੋਰ ਕੀ ਹੈ ਇਸਦੇ ਸਿਵਾ,
ਦੂਰ ਤੱਕ ਸੱਧਰਾਂ ਦੇ ਘੇਰੇ ਨੇ ।