ਰੌਸ਼ਨੀ ਉਡੀਕਦਾ

ਜੇ ਕਿਸੇ ਚਿਰਾਗ਼ ਦੀ ਮੈਂ

ਰੌਸ਼ਨੀ ਉਡੀਕਦਾ,

ਸਰਘੀਆਂ ਦੇ ਤਾਰਿਆਂ ਨੂੰ

ਕਿਸ ਤਰ੍ਹਾਂ ਧਰੀਕਦਾ।

ਇਕ ਸੰਗਤਰਾਸ਼ ਸੀ

ਨਾ ਏਸ ਪੂਰੇ ਸ਼ਹਿਰ ਵਿੱਚ,

ਪੱਥਰਾਂ ਤੇ ਮੁਰਦਿਆਂ ਦੇ

ਨਾਂਅ ਪਿਆ ਉਲੀਕਦਾ।

ਖ਼ੁਦਾ ਦੀ ਮਾਲਕੀ ਦੇ

ਮਾਲਕਾ ਜਵਾਬ ਦੇ,

ਤੂੰ ਸ਼ਰੀਕ ਬਣ ਗਿਆ

ਨਾ ਓਸ ਲਾਸ਼ਰੀਕ ਦਾ।

ਨੀਚ ਹਾਂ ਮੈਂ ਨੀਚ ਹਾਂ

ਤੇ ਨੀਚ ਤੋਂ ਵੀ ਨੀਚ ਹਾਂ,

ਮੈਂ ਤੇਰੇ ਜਹੇ ਆਸ਼ਨਾ ਨੂੰ

ਆਸ਼ਨਾ ਨਈਂ ਲੀਕਦਾ।

ਇਸ਼ਕ ਹੈ ਸੀ ਇਸ਼ਕ ਹੈ

ਇਸ਼ਕ ਹੀ ਜ਼ਿੰਦਗੀ,

ਬਣ ਗਿਆ ਵਾਂ ਬੱਕਰਾ

ਇਮਾਨ ਦੀ ਫੱਟੀਕ ਦਾ।

📝 ਸੋਧ ਲਈ ਭੇਜੋ