ਰੇ-ਰਾਤ ਹਨੇਰੀ ਕਾਲੀ

ਰੇ-ਰਾਤ ਹਨੇਰੀ ਕਾਲੀ ਦੇ ਵਿਚ,

ਇਸ਼ਕ ਚਰਾਗ ਜਲਾਂਦਾ ਹੂ

ਜੈਂਦੀ ਸਿੱਕ ਕਨੋ ਦਿਲ ਨੀਵੇਂ,

ਨਹੀਂ ਆਵਾਜ਼ ਸੁਣਾਂਦਾ ਹੂ

ਔਝੜ ਝੱਲ ਤੇ ਮਾਰੂ ਬੇਲੇ,

ਦਮ ਦਮ ਖੌਫ ਸ਼ੀਹਾਂ ਦਾ ਹੂ

ਜਲ ਥਲ ਜੰਗਲ ਝਗੇਂਦੇ ਬਾਹੂ,

ਕਾਮਿਲ ਨੇਹੁੰ ਜਿਨ੍ਹਾਂ ਦਾ ਹੂ

📝 ਸੋਧ ਲਈ ਭੇਜੋ