ਰੇ-ਰਾਹ ਫ਼ਕਰ ਦਾ ਪਰੇ

ਰੇ-ਰਾਹ ਫ਼ਕਰ ਦਾ ਪਰੇ ਪਰੇਰੇ,

ਓੜਕ ਕੋਈ ਨਾ ਦਿੱਸੇ ਹੂ

ਨਾ ਉਥੇ ਪੜ੍ਹਣ ਪੜ੍ਹਾਵਣ ਕੋਈ,

ਨਾ ਉਥੇ ਮਸਲੇ ਕਿੱਸੇ ਹੂ

ਇਹ ਦੁਨੀਆਂ ਹੈ ਬੁੱਤ-ਪ੍ਰਸਤੀ,

ਮਤ ਕੋਈ ਇਸ ਤੇ ਵਿੱਸੇ ਹੂ

ਮੌਤ ਫ਼ਕੀਰੀ ਜੈਂ ਸਿਰ ਬਾਹੂ,

ਮਾਅਲਮ ਥੀਵੇ ਤਿੱਸੇ ਹੂ

📝 ਸੋਧ ਲਈ ਭੇਜੋ