ਰੇ-ਰਾਹ ਫ਼ਕਰ ਦਾ ਤਦ

ਰੇ-ਰਾਹ ਫ਼ਕਰ ਦਾ ਤਦ ਲਧੋਸੀ,

ਜਦ ਹੱਥ ਫੜਿਓਸੁ ਕਾਸਾ ਹੂ

ਤਰਕ ਦੁਨੀਆਂ ਤੋਂ ਤਦਾਂ ਥੀਵਸੇਂ,

ਜਦ ਫ਼ਕਰ ਮਿਲਿਓਸੁ ਖਾਸਾ ਹੂ

ਦਰਿਆ ਵਹਦਤ ਦਾ ਨੋਸ਼ ਕੀਤੋਸੁ,

ਅਜਾਂ ਭੀ ਜੀ ਪਿਆਸਾ ਹੂ

ਰਾਹ ਫ਼ਕੀਰੀ ਰੱਤ ਰੋਵਣ ਬਾਹੂ,

ਲੋਕਾਂ ਭਾਣੇ ਹਾਸਾ ਹੂ

📝 ਸੋਧ ਲਈ ਭੇਜੋ