ਰੇ-ਰਾਤੀਂ ਖਾਬ ਨਾ ਉਨ੍ਹਾਂ

ਰੇ-ਰਾਤੀਂ ਖਾਬ ਨਾ ਉਨ੍ਹਾਂ,

ਜੇਹੜੇ ਅੱਲਾ ਵਾਲੇ ਹੂ

ਬਾਗ਼ਾਂ ਵਾਲੇ ਬੂਟੇ ਵਾਂਗੂੰ,

ਤਾਲਿਬ ਨਿੱਤ ਸੰਭਾਲੇ ਹੂ

ਨਾਲ ਨਜ਼ਾਰੇ ਰਹਿਮਤ ਵਾਲੇ,

ਖੜ੍ਹਾ ਹਜ਼ੂਰੋਂ ਪਾਲੇ ਹੂ

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਜੋ ਖੜ੍ਹਾ ਹੇਠਾਂ ਯਾਰ ਵਖਾਲੇ ਹੂ

 

📝 ਸੋਧ ਲਈ ਭੇਜੋ