ਰੇ-ਰਾਤੀਂ ਰੱਤੀ ਨੀਂਦ

ਰੇ-ਰਾਤੀਂ ਰੱਤੀ ਨੀਂਦ ਨਾ ਆਵੇ,

ਦਿਹਾਂ ਰਹੇ ਹੈਰਾਨੀ ਹੂ

ਆਰਿਫ਼ ਦੀ ਗੱਲ ਆਰਿਫ਼ ਜਾਣੇ,

ਕਿਆ ਜਾਣੇ ਨਫ਼ਸਾਨੀ ਹੂ

ਕਰ ਇਬਾਦਤ ਪਛੋਤਾਸੇਂ,

ਜ਼ਾਇਆ ਗਈ ਜਵਾਨੀ ਹੂ

ਹੱਕ ਹਜ਼ੂਰ ਤਿਨ੍ਹਾਂ ਨੂੰ ਬਾਹੂ,

ਜਿਨ੍ਹਾਂ ਮਿਲਿਆ ਪੀਰ ਜਿਲਾਨੀ ਹੂ

📝 ਸੋਧ ਲਈ ਭੇਜੋ