ਰੇ-ਰਾਤੀਂ ਨੈਣ ਰੱਤ

ਰੇ-ਰਾਤੀਂ ਨੈਣ ਰੱਤ ਹੰਝੂ ਰੋਵਣ,

ਦੇਹਾਂ ਗ਼ਮਜ਼ਾ ਗ਼ਮ ਦਾ ਹੂ

ਪੜ੍ਹ ਤੌਹੀਦ ਵੜਿਆ ਤਨ ਅੰਦਰ,

ਸੁਖ ਆਰਾਮ ਨਾ ਦਮ ਦਾ ਹੂ

ਸਿਰ ਸੂਲੀ ਤੇ ਚਾ ਟੰਗਿਓ ਨੇ,

ਏਹੋ ਰਾਜ਼ ਪਰਮ ਦਾ ਹੂ

ਸਿੱਧਾ ਹੋ ਕੋਹੀਵੇ ਬਾਹੂ,

ਕਤਰਾ ਰਹੇ ਨਾ ਗ਼ਮ ਦਾ ਹੂ

📝 ਸੋਧ ਲਈ ਭੇਜੋ