ਰੇ-ਰਹਿਮਤ ਉਸ ਘਰ

ਰੇ-ਰਹਿਮਤ ਉਸ ਘਰ ਵਿਚ ਵੱਸੇ,

ਜਿਥੇ ਬਲਦੇ ਦੀਵੇ ਹੂ

ਇਸ਼ਕ ਹਵਾਈ ਚੜ੍ਹ ਗਈ ਫ਼ਲਕੀਂ,

ਕਿਥੇ ਜਹਾਜ਼ ਘਤੀਵੇ ਹੂ

ਅਕਲ ਫ਼ਿਕਰ ਦੀ ਬੇੜੀ ਨੂੰ ਚਾ,

ਪਹਿਲੇ ਪੂਰ ਬੁਡੀਵੇ ਹੂ

ਹਰ ਜਾ ਜਾਨੀ ਦਿੱਸੇ ਬਾਹੂ,

ਜਿਤ ਵਲ ਨਜ਼ਰ ਕਚੀਵੇ ਹੂ

📝 ਸੋਧ ਲਈ ਭੇਜੋ