ਰਹਬਰ ਨੇਹ ਸਨੇਹੁ

ਰਹਬਰ ਨੇਹ ਸਨੇਹੁ ਕਰਿ ਜੇ ਦੀਦਾਰ ਚਹੀਵੀ

ਜਾਇ ਮਿਲੇ ਤਿਨਾ ਸਜਣਾ ਨਾ ਹਿਸਾਬ ਪੁਛੀਵੀ ।ਰਹਾਉ।

ਛੋੜਿ ਤਕੱਬਰ ਹਿਰਸ ਨੂੰ ਤਦਾਂ ਦੋਸਤ ਲਭੀਵੀ

ਹੋਇ ਰਹੁ ਕਮਲੀ ਬਾਵਰੀ ਜੇ ਜਉਕੁ ਸੁਰੀਵੀ

ਸੁਖਾਂ ਦੇਖਿ ਭੁੱਲ ਤੂੰ ਮਤਾਂ ਦਰਦੁ ਅਟੀਵੀ

ਢੂੰਢਿ ਹਬੀਬ ਤਬੀਬ ਨੂੰ ਜੋ ਸਿਹਤ ਢਹੀਵੀ

📝 ਸੋਧ ਲਈ ਭੇਜੋ